ਪੰਜਾਬੀ ਸਾਹਿਤ, ਸੰਗੀਤ ਤੇ ਕਲਾ ਮੰਚ ਬੈਲਿੰਗਹੈਮ(ਸਿਆਟਲ)ਰਜਿਃ 

ਆਪ ਜੀ ਨੂੰ ਜੀ ਆਇਆਂ ਨੂੰ ਆਖਦਾ ਹੈ।ਸਾਡੀ ਸਭਾ ਦਾ ਮਕਸਦ ਤੁਹਾਨੂੰ ਮਾਣ ਸਤਿਕਾਰ ਦੇਣਾ ਹੈ, ਤੁਹਾਡੇ ਅੰਦਰਲੀ ਪ੍ਰਤਿਭਾ ਨੂੰ ਨਕਸ਼ ਦੇਣਾ ਹੈ।ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਜਿਹੜਾ ਮਜਬੂਰੀ ਵੱਸ ਇਕਲਾਪਾ ਤਾਂ ਸਹਿ ਸਕਦਾ ਹੈ ਪਰ ਇਕਲਾਪੇ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਨਹੀਂ ਹੁੰਦਾ ਤੇ ਜਦੋਂ ਤੱਕ ਜਾਣੂ ਹੁੰਦਾ ਏ ਓਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਏ।

ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ

ਤੁਹਾਡੀਆਂ ਭਾਵਨਾਵਾਂ ਨੂੰ ਜ਼ੁਬਾਨ ਦੇਣ ਲਈ ਅਸੀਂ ਇਹ ਮੰਚ ਪ੍ਰਦਾਨ ਕਰ ਰਹੇ ਹਾਂ। ਆਓ ਰਲ ਮਿਲ ਕੇ ਇਕ ਕਾਰਵਾ ਬਣਾਈਏ ਅਤੇ ਆਪਣੇ ਸਾਹਿਤ ਸੱਭਿਆਚਾਰ ਨੂੰ ਮੰਚ ਪ੍ਰਦਾਨ ਕਰਕੇ ਦੇਸ਼ ਬਦੇਸ਼ ਤੋ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਨਾਲ ਸੰਵਾਦ ਰਚਾਈਏ ਅਤੇ ਪੰਜਾਬੀ ਸਮਾਜ ਦੀ ਅਮੀਰ ਵਿਰਾਸਤ ਨੂੰ ਸਾਂਭੀਏ ।